Systemic racism: Oppression to apology
- Meera Gill
- Jun 18
- 4 min read

Systemic racism:Oppression to apology
Our Global Village Charitable Foundation team will take Surrey seniors on the Guru Nanak Jahaz- A journey of pride, determination and freedom on May 21st , 2025.
Program details are:
Venue: Indi Canadian Senior Centre ( 12161 72 ave, Surrey)
Welcome tea: 3:00 to 3:30
Speakers: 3:30 to 4:45
- Khalsa Diwan Society: the legal battle
- R. K. Rakhra: Perspective of an actor
- Wanjara Nomad Collections: setting records straight after 111 years
- True Root production: Focus, struggles and success of production process
Dinner: 4:45 to 5:15
Drive to theatre: 5:15
Movie starts: 6:00
Pickup time : 8:30
Together we can; together we will.
Meera Gill
Our Global Village charitable Foundation
May 21, 2025
Canadian story of systemic racism: Oppression to apology
Ogv ਨੇ ਪਹਿਲਾ ਕੈਨੇਡਾ ਵਿਚਲੇ ਨਸਲੀ ਵਿਤਕਰਿਆਂ ਦੀ ਭੱਦੀ ਸਚਾਈ ਉੱਤੇ ਗਹਿਰੀ ਵਿਚਾਰ ਚਰਚਾ ਕੀਤੀ ਤੇ ਫਿਰ 140 ਬਜ਼ੁਰਗਾਂ ਨੂੰ ਗੁਰੂ ਨਾਨਕ ਜਹਾਜ਼ ਫਿਲਮ ਦਿਖਾਈ।
- ਪ੍ਰੋਗਰਾਮ ਦੀ ਸ਼ੁਰੂਆਤ ਵਿੱਚੇ ਮੀਰਾ ਗਿੱਲ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਫਿਰ ਕੈਨੇਡਾ ਵਿੱਚ ਇਕ ਲੰਬੇ ਨਸਲੀ ਵਿਤਕਰੇ ਦੇ ਕਾਲੇ ਇਤਿਹਾਸ ਤੇ ਝਾਤ ਮਰਵਾਈ। ਉਹਨਾ ਕਿਹਾ ਕਿ ਇਸ ਫਿਲਮ ਵਿੱਚ ਜਿਵੇਂ ਦਖਾਇਆ ਗਿਆ ਹੈ ਕਿ ਜੋ ਪੰਜਾਬੀਆਂ ਵਿੱਚ ਫੁੱਟ ਪਵਾ ਉਹਨਾਂ ਨੂੰ ਗੁੱਝਿਆਂ ਮਾਰਾਂ ਖਾਣੀਆਂ ਪਈਆਂ, ਉਸ ਤੋਂ ਸਬਕ ਸਿੱਖ, ਆਪਣੇ ਇਕੱਠ ਵਿਚਲੀ ਤਾਕਤ ਨੂੰ ਜਾਣ, ਆਉਣ ਵਾਲੀ ਨਸਲ ਦੇ ਬਿਹਤਰ ਮੁਸਤਕਬਿਲ ਲਈ, ਆਪਾਂ ਨੂੰ ਸਿਰ ਜੋੜ, ਅੱਖਾਂ ਖੋਲ, ਅੱਗੇ ਤੁਰਨਾ ਚਾਹੀਦਾ ਹੈ।
- ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਈਟੀ ਦੇ ਰੋਲ ਤੇ ਗਲਬਾਤ ਕੀਤੀ, ਗੁਰੂ ਘਰ ਦੇ ਹੀ ਗਿਆਨੀ ਹਰਮਿੰਦਰ ਪਾਲ ਸਿੰਘ ਜੀ ਨੇ
- ਬੀ ਕੇ ਸਿੰਘ ਰਖੜਾ ਜੀ ਨੇ ਫਿਲਮ ਵਿਚ ਇਕ ਪਾਤਰ ਵੱਲੋਂ ਆਪਣੇ ਤਜਰਬੇ ਦੀ ਸਾਂਝ ਪਾਈ
- ਰਾਜ ਸਿੰਘ ਭੰਡਾਲ ਜੀ ਨੇ ੧੧੧ ਸਾਲਾਂ ਬਾਅਦ, ਕਾਮਾਗਾਟਾ ਮਾਰੂ ਕਹਿ ਪ੍ਰਚਲਿਤ ਕੀਤੇ ਨਾਮ ਨੂੰ ਉਸ ਦੇ ਸਹੀ ਨਾਮ, ਗੁਰੂ ਨਾਨਕ ਜਹਾਜ਼ ਦੇ ਪਿਛਲੀ ਕਹਾਣੀ, ਜੱਦੋ-ਜਹਿਦ ਤੇ ਅਖੀਰਕਾਰ ਸਫਲਤਾ ਬਾਰੇ ਸਭ ਨੂੰ ਜਾਣੂ ਕਰਵਾਇਆ
- ਟਰੂ ਰੂਟਸ ਦੇ ਮਾਲਿਕ. ਹੈਰੀ ਜੀ, ਜਿੰਨਾ ਦੀ ਟੀਮ ਨੇ ਇਸ ਫਿਲਮ ਦੀ ਸਾਰੀ ਸ਼ੂਟਿੰਗ ਦੀ ਜ਼ਿੰਮੇਵਾਰੀ ਨਿਭਾਈ ਨੇ ਸਭ ਬਜ਼ੁਰਗਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਇਸ ਫਿਲਮ ਨੂੰ ਬਹੁਤ ਸਿਰੜ, ਸੋਚ ਤੇ ਤਹੱਈਆ ਕਰ ਨੇਪਰੇ ਚਾੜਿਆ ਗਿਆ ਹੈ। ਇਸ ਫਿਲਮ ਦਾ ਹਿੱਸਾ ਹੋਣ ਤੇ ਉਹਨਾਂ ਦੀ ਸਾਰੀ ਟੀਮ ਨੂੰ ਬੇਹੱਦ ਮਾਣ ਹੈ
- ਡਾ ਹਮੇਸ਼ ਸਿਦਰ, ਜੋ ਕਿ ਪੀ ਏ ਯੂ ਦੇ ਪ੍ਰੋਫੈਸਰ ਸਨ ਤੇ 1977 ਤੋਂ ਕੈਨੇਡਾ ਚ ਆ ਕੇਂਦਰੀ ਸਰਕਾਰ ਨਾਲ ਕੰਮ ਕੀਤਾ ਤੇ ਫਿਰ ਕੈਨੇਡਾ ਚ public service commission ਦੇ Employment Equity ਦੇ co chair( fighting against racism and discrimination) ਰਹੇ ਨੇ ਇਹ ਜ਼ੋਰ ਪਾਇਆ ਕਿ ਸਾਡੇ ਰਾਜਸੀ ਨੁਮਾਇੰਦਿਆਂ ਦਾ ਇਹ ਫਰਜ ਬਣਦਾ ਹੈ ਕਿ ਅਜੋਕੇ ਸਮੇਂ ਵਿੱਚ ਵੀ ਹੋ ਰਹੇ ਨਸਲੀ ਵਿਤਕਰਿਆਂ ਵਿਰੁੱਧ, ਨਤੀਜਿਆ ਨੂੰ ਮੁੰਖ ਰੱਖ ਕਦਮ ਚੁੱਕਣ।
- ਪ੍ਰੋਗਰਾਮ ਤੋਂ ਬਾਅਦ ਸਾਰੇ ਜਾਣੇ ਫਿਲਮ ਦੇਖਣ ਗਏ। ਬਜ਼ੁਰਗ ਬਹੁਤ ਭਾਵੁਕ ਹੋਏ ਤੇ ਕਿਹਾ ਕਿ ਇਸ ਫਿਲਮ ਨੂੰ ਹਰ ਪੰਜਾਬੀ ਪਰਿਵਾਰ ਨੂੰ ਦੇਖਣਾ ਬਣਦਾ ਹੈ।
- Ogv ਵੱਲੋਂ ਪ੍ਰਮੁੱਖ ਸਹਾਇਕ ਸੁੱਖਵਿੰਦਰ ਕੌਰ ਸੰਘਾ, ਹਰਪ੍ਰੀਤ ਕੌਰ ਗਿੱਲ ਇਕਬਾਲ ਕੌਰ ਸਹੌਤਾ, ਰਾਣੀ ਕੌਰ ਗਿੱਲ, ਤਾਰਾ ਸਿੰਘ ਗਿੱਲ, ਬਲਜਿੰਦਰ ਕੌਰ ਧਾਲੀਵਾਲ, ਮਨਦੀਪ ਕੌਰ ਸੰਘਾ ਸ੍ਰੀਮਤੀ ਰੋਡੇ, ਸਮੇਤ ਸਾਰੇ ਸਹਾਇਕਾਂ ਦਾ ਧੰਨਵਾਦ। ਖਾਸ ਧੰਨਵਾਦ ਸਾਡੇ ਬਜ਼ੁਰਗ, ਦਿਸ਼ਾ ਨਿਰਦੇਸ਼ਕ, ਸਲਾਹਕਾਰ ਤੇ ਸ਼ੁਭਚਿੰਤਕ ਦਵਿੰਦਰ ਕੌਰ ਜੌਹਲ ਜੀ ਅਤੇ ਗੁਰਮੀਤ ਕੌਰ ਖੌਸਾ ਜੀ ਦਾ।
Ogv ਦੀ ਸਾਰੇ ਪਰਿਵਾਰ, ਤੇ ਖਾਸ ਕਰ ਅਜੋਕੇ ਪ੍ਰਧਾਨ ਜਤਿੰਦਰ ਸਿੰਘ ਭਾਟੀਆ ਤੇ ਸੀਨੀਅਰ ਡਰੈਕਟਰ ਅਮਨ ਕੋਰ ਕਲੇਰ ਵੱਲੋਂ ਬਜੂਰਗਾਂ ਦਾ ਅਸ਼ੀਰਵਾਦਾਂ ਲਈ ਲੱਖ ਲੱਖ ਧੰਨਵਾਦ ਕੀਤਾ ਤੇ ਆਉਂਦੇ ਸਮੇਂ ਵਿੱਚ ਵੀ ਉਹਨਾਂ ਲਈ ਇਹੋ ਜਹੇ ਉਪਰਾਲਿਆਂ ਲਈ ਵਚਨਬੱਧਤਾ ਦਿੱਤੀ।
Comentários